ਨਸ਼ੇ ਦਾ ਵਿਰੋਧ ਕਰਨਾ ਇਸ ਨੌਜਵਾਨ ਨੂੰ ਪਿਆ ਭਾਰੀ, ਭੈਣ ਨੂੰ ਮਿਲਣ ਗਏ ਨਾਲ ਕਰ'ਤਾ ਵੱਡਾ ਕਾਂਡ |OneIndia Punjabi

2023-11-14 1

ਥਾਣਾ ਰਾਮਾਮੰਡੀ ਨੇੜਲੇ ਪਿੰਡ ਦਕੋਹਾ ਦੀ ਬਾਂਸਾਂ ਵਾਲੀ ਗਲੀ ’ਚ ਸੋਮਵਾਰ ਦੇਰ ਰਾਤ ਬਦਮਾਸ਼ਾਂ ਨੇ ਪੁਰਾਣੀ ਰੰਜਿਸ਼ ਤਹਿਤ ਇਕ ਨੌਜਵਾਨ ’ਤੇ ਗੋਲ਼ੀਆਂ ਚਲਾ ਦਿੱਤੀਆਂ। ਜ਼ਖ਼ਮੀ ਨੌਜਵਾਨ ਨੂੰ ਪਰਿਵਾਰ ਵਾਲੇ ਇਕ ਨਿੱਜੀ ਹਸਪਤਾਲ ’ਚ ਲੈ ਗਏ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮਰਨ ਵਾਲੇ ਨੌਜਵਾਨ ਦੀ ਪਛਾਣ ਰੋਹਿਤ ਉਰਫ਼ ਆਲੂ ਨਿਵਾਸੀ ਦਕੋਹਾ ਦੇ ਰੂਪ ’ਚ ਹੋਈ ਹੈ। ਮਿ੍ਰਤਕ ਦੀ ਭੈਣ ਛਾਇਆ ਨੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਮੁਹੱਲੇ ’ਚ ਛੇ-ਸੱਤ ਨੌਜਵਾਨ ਨਸ਼ੇ ਦਾ ਕਾਰੋਬਾਰ ਕਰਦੇ ਹਨ। ਰੋਹਿਤ ਉਨ੍ਹਾਂ ਦਾ ਵਿਰੋਧ ਕਰਦਾ ਸੀ ਜਿਸ ਕਾਰਨ ਉਕਤ ਨੌਜਵਾਨ ਉਸ ਨਾਲ ਰੰਜਿਸ਼ ਰੱਖਦੇ ਸਨ।
.
Resisting drug addiction was a heavy burden for this young man.
.
.
.
#Jalandharnews #JalandharFiring #punjabnews
~PR.182~